Your cart is currently empty!
Lok Jo Mere Vich Reh Gaye
ਲੋਕ ਜੋ ਮੇਰੇ ਵਿੱਚ ਰਹਿ ਗਏ – ਅਨੁਰਾਧਾ ਬੇਨੀਵਾਲ (ਸਫ਼ਰਨਾਮਾ) ਅਨੁਵਾਦ: ਅਰਸ਼
Description
ਲੋਕ ਜੋ ਮੇਰੇ ਵਿੱਚ ਰਹਿ ਗਏ – ਅਨੁਰਾਧਾ ਬੇਨੀਵਾਲ (ਸਫ਼ਰਨਾਮਾ)
ਅਨੁਵਾਦ: ਅਰਸ਼
ਅਨੁਰਾਧਾ ਬੇਨੀਵਾਲ ਦੀ ‘ਅਜ਼ਾਦੀ ਮੇਰਾ ਬ੍ਰਾਂਡ’ ਤੋਂ ਬਾਅਦ ਇਹ ਦੂਜੀ ਕਿਤਾਬ ਹੈ। ਇਸ ਕਿਤਾਬ ਵਿੱਚ ਉਸਨੇ ਆਪਣੀ ਹੁਣ ਤੱਕ ਦੀ ਘੁਮੱਕੜੀ ਦੌਰਾਨ ਮਿਲੇ ਕੁਝ ਅਜਿਹੇ ਲੋਕਾਂ ਬਾਰੇ ਲਿਖਿਆ ਹੈ ਜੋ ਉਸਦੇ ਮਨ ਵਿੱਚ ਵਸ ਗਏ, ਜਿਨ੍ਹਾਂ ਨੂੰ ਉਹ ਕਦੇ ਭੁੱਲ ਨਹੀਂ ਸਕੇਗੀ। ਇਸ ਕਿਤਾਬ ਨੂੰ ਲਿਖਣ ਦੇ ਮਕਸਦ ਬਾਰੇ ਅਨੁਰਾਧਾ ਆਪ ਲਿਖਦੀ ਹੈ:
“…ਇਹ ਕਿਤਾਬ ਮੈਂ ਉਦੋਂ ਲਿਖੀ, ਜਦੋਂ ਲੱਗਿਆ ਕਿ ਹੁਣ ਸ਼ਾਇਦ ਮੈਂ ਆਪਣੇ ਪੜ੍ਹਨ ਵਾਲ਼ਿਆਂ ਨੂੰ ਕੁਝ ਨਵਾਂ ਦੇ ਸਕਾਂਗੀ। ਹੁਣ ਮੈਂ ਚਾਹੁੰਦੀ ਹਾਂ ਕਿ ਹਰਿਆਣੇ ਦੇ ਪਿੰਡ ਦੀਆਂ ਕੁੜੀਆਂ ਪੜ੍ਹਨ ਰੂਸੀ ਕੁੜੀਆਂ ਬਾਰੇ, ਪੰਜਾਬ ਦੇ ਕਪਲਸ ਜਾਣਨ ਲੂਥਵੀਅਨ ਕਪਲਸ ਨੂੰ। ਦਿੱਲੀ ਦੇ ਮੁੰਡੇ ਪੜ੍ਹਨ ਨਾੱਰਵੇ ਦੇ ਮੁੰਡਿਆਂ ਦੀਆਂ ਕਹਾਣੀਆਂ, ਤੇ ਸਾਡਾ ਸੱਭਿਆਚਾਰ ਜਾਣੇ ਹੋਰ ਸੱਭਿਆਚਾਰਾਂ ਨੂੰ ਵੀ।
‘ਲੋਕ ਜੋ ਮੇਰੇ ਵਿੱਚ ਰਹਿ ਗਏ’ ਕਿਤਾਬ ਸੱਭਿਆਚਾਰਾਂ ਦੇ ਇਸ ਸੰਵਾਦ ਨੂੰ ਵਧਾਉਣ ਦੀ ਇੱਕ ਕੋਸ਼ਿਸ਼ ਹੈ।
ਹੁਣ ਇਹ ਤੁਹਾਡੀ ਕਿਤਾਬ ਹੈ, ਇਹਦੇ ਵਿੱਚ ਜੋ ਸਵਾਲ ਨੇ, ਉਹ ਹੁਣ ਤੁਹਾਡੇ ਸਵਾਲ ਨੇ…”
Reviews
There are no reviews yet.